ਸ਼ਬਦ ਸਾਂਝ ਦੇ ਦੋ ਵਰ੍ਹੇ.......... ਮਿੰਟੂ ਬਰਾੜ
ਅਜ ਸ਼ਬਦ ਸਾਂਝ ਦੀ ਦੂਜੀ ਵਰ੍ਹੇਗੰਢ ਮੌਕੇ ਜਦੋਂ ਵਧਾਈਆਂ ਦੇਣ ਲਈ ਕਲਮ ਚੁੱਕੀ ਤਾਂ ਵਧਾਈਆਂ ਨਾਲੋਂ ਵੱਧ ਪਰਦੇ ਦੇ ਪਿਛਲੀ ਕਹਾਣੀ ਸ਼ਬਦ ਸਾਂਝ ਦੇ ਪਾਠਕਾਂ ਨਾਲ ਸਾਂਝੀ ਕਰਨੀ ਨੂੰ ਦਿਲ ਕੀਤਾ। ਅਜ ਤੋਂ ਦੋ ਕੇ ਵਰ੍ਹੇ ਪਹਿਲਾਂ ਰਿਸ਼ੀ ਨੇ ਅਣਗੋਲੀਆਂ ਤੇ ਖ਼ੂਬਸੂਰਤ ਕਲਮਾਂ ਜੋ ਕਿ ਭੀੜ ਵਿੱਚ ਕਿਸੇ ਨੂੰ ਦਿਖਾਈ ਨਹੀਂ ਦੇ ਰਹੀਆਂ ਸਨ, ਨੂੰ ਦੁਨੀਆਂ ਸਾਹਮਣੇ ਲਿਆਉਣ ਦੀ ਭਾਵਨਾ ਨਾਲ ਇਹ ਬਲੋਗ ਸ਼ੁਰੂ ਕੀਤਾ ਸੀ। ਪਰ ਕਹਿੰਦੇ ਹਨ ਕਿ ਸੱਚੇ ਦਿਲ ਨਾਲ ਕੀਤੀ ਮਿਹਨਤ ਸਦਾ ਹੀ ਰੰਗ ਲਿਆਉਂਦੀ ਹੈ ਤੇ ਅਜ ਇਹ ਹੀ ਸਾਬਤ ਹੋ ਗਿਆ ਹੈ।ਅਜ ਇਹ ਬਲੋਗ ਦੁਨੀਆਂ ਭਰ ਵਿੱਚ ਪੜ੍ਹਿਆ ਜਾਂਦਾ ਹੈ ਤੇ ਕਹਿੰਦੀਆਂ-ਕਹਾਉਂਦੀਆਂ ਕਲਮਾਂ ਇਸ ਬਲੋਗ ਤੇ ਛਪਣ ਚ ਮਾਣ ਮਹਿਸੂਸ ਕਰਦਿਆਂ ਹਨ।
ਪਰ ਜਿਸ ਗਲ ਨੇ ਮੈਨੂੰ ਪ੍ਰਭਾਵਿਤ ਕੀਤਾ ਉਹ ਇਹ ਹੈ ਕਿ ਪਿਛਲੇ ਦੋ ਵਰ੍ਹਿਆਂ ਤੋਂ ਰਿਸ਼ੀ ਜ਼ਿੰਦਗੀ ਦੇ ਇਕ ਇਹੋ ਜਿਹੇ ਪੜਾਅ ਚੋਂ ਗੁਜਰ ਰਿਹਾ ਹੈ, ਜਿਸ ਵਿੱਚ ਰੋਜੀ-ਰੋਟੀ ਦੇ ਲਾਲਿਆਂ ਦੇ ਨਾਲ ਨਾਲ ਭਵਿੱਖ ਬਾਰੇ ਚਿੰਤਨ ਤੋਂ ਬਾਹਰ ਨਿਕਲ ਕੇ ਸੋਚਣਾ ਨਾ ਮੁਮਕਿਨ ਹੁੰਦਾ ਹੈ। ਦੋ ਕੁ ਵਰ੍ਹੇ ਪਹਿਲਾਂ ਰਿਸ਼ੀ ਨੇ ਪੰਜਾਬ ਵਿੱਚ ਆਪਣਾ ਚਲਿਆ-ਚਲਾਇਆ ਬਿਜਨੈੱਸ ਛੱਡ ਕੇ ਆਪਣੇ ਤੇ ਆਪਣਿਆਂ ਬੱਚਿਆਂ ਦੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਨੂੰ ਆਪਣੀ ਕਰਮ ਭੂਮੀ ਚੁਣਿਆ ਸੀ। ਉਸ ਫ਼ੈਸਲੇ ਨੂੰ ਭਾਵੇਂ ਹਾਲੇ ਤਕ ਰਿਸ਼ੀ ਸਮਝ ਨਹੀਂ ਸਕਿਆ ਕਿ ਇਹ ਫ਼ੈਸਲਾ ਸਹੀ ਸੀ ਜਾਂ ਗ਼ਲਤ? ਪਰ ਇਹੋ ਜਿਹੀਆਂ ਹਾਲਾਤਾਂ ਵਿੱਚ ਜੇ ਕੋਈ ਬੰਦਾ ਸਾਹਿਤ ਅਤੇ ਮਾਂ ਬੋਲੀ ਲਈ ਇੰਨਾ ਵਕਤ ਕੱਢਦਾ ਹੈ ਤਾਂ ਇਹੋ ਜਿਹੇ ਬੰਦੇ ਦੀ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ।
ਮਿੰਟੂ ਬਰਾੜ

No comments:
Post a Comment