ਸ਼ਬਦ ਸਾਂਝ ਦੇ ਦੋ ਵਰ੍ਹੇ.......... ਦੀਪ ਜ਼ੀਰਵੀ

ਲੱਖ ਵਧਾਈਆਂ ਜੀ, ਸ਼ਬਦ ਸਾਂਝ ਮਟਕ ਚਾਲ ਤੁਰਨ ਲੱਗ ਪਿਆ ਹੈ ।
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਸਿ਼ਵਚਰਨ ਜੱਗੀ ਕੁੱਸਾ

ਪਿਆਰੇ ਵੀਰ ਰਿਸ਼ੀ!

ਨਿੱਘੀ ਯਾਦ ਪੁੱਜੇ!!

'
ਸ਼ਬਦ ਸਾਂਝ' ਦੀ ਦੂਸਰੇ ਸਾਲ ਵਿਚ ਪੈਰ ਰੱਖਣ ਦੀ ਬਹੁਤ-ਬਹੁਤ ਵਧਾਈ ਕਬੂਲ ਕਰੋ! ਇਹ ਸਿਹਰਾ ਤੁਹਾਡੇ ਸਮੁੱਚੇ ਸਟਾਫ਼, ਲੇਖਕਾਂ ਅਤੇ ਸਹਿਯੋਗੀਆਂ ਦੀ ਮਿਹਨਤ ਸਿਰ ਹੀ ਬੱਝਦਾ ਹੈ!! ਇਕ ਵਾਰ ਫ਼ਿਰ ਮੁਬਾਰਕ!! ਜਿਉਂਦੇ ਵਸਦੇ ਰਹੋ! 

ਤੇਰਾ ਵੱਡਾ ਬਾਈ,
ਸ਼ਿਵਚਰਨ ਜੱਗੀ ਕੁੱਸਾ


ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਮਨਮੋਹਨ ਸਿੰਘ ਜਰਮਨੀ

"ਸ਼ਬਦ ਸਾਂਝ" ਦੇ ਦੋ ਵਰ੍ਹੇ ਮੁਕੰਮਲ ਹੋਣ ਤੇ Rishi Gulati ji ਨੂੰ ਬਹੁਤ ਬਹੁਤ ਵਧਾਈ । ਪੰਜਾਬੀ ਮਾਂ ਬੋਲੀ ਲਈ "ਸ਼ਬਦ ਸਾਂਝ ਲਈ ਅਸੀਂ ਦਿਲੋਂ ਮਦਦ ਕਰਦੇ ਹਾਂ
ਹੋਰ ਪੜੋ...

‘ਪਿਆਰੀ ਸ਼ਬਦ-ਸਾਂਝ’.......... ਸੁਮਿਤ ਟੰਡਨ

ਸ਼ਬਦਾਂ ਵਿੱਚੋਂ ਰੂਪ ਨੂੰ ਘੜ ਕੇ, “ਸ਼ਬਦ-ਸਾਂਝ” ਸਾਹਮਣੇ ਆਈ
ਦੋ ਸਾਲਾਂ ਤੱਕ ਕਰੀ ਤਪੱਸਿਆ, ਘਰ-ਘਰ ਅਲਖ ਜਗਾਈ
ਚੰਗੇ ਸਾਹਿਤ ਦੇ ਬਾਲ ਕੇ ਦੀਵੇ, ਚਾਨਣ ਕਰੀ ਲੋਕਾਈ
ਚੰਗੀਆਂ ਲਿਖ਼ਤਾਂ ਸੱਭ ਨਾਲ ਵੰਡ ਕੇ, ਚੰਗੀ ਰੀਤ ਨਿਭਾਈ
ਵੰਨ-ਸੁਵੰਨੀਆਂ ਦੇ ਕੇ ਰਚਨਾਂ, ਸਾਂਝ ਸਾਹਿਤ ਦੀ ਪਾਈ
ਮਾਂ ਬੋਲੀ ਦੀ ਕਰ ਕੇ ਸੇਵਾ, ਵੱਸ ਵਿੱਚ ਕਰੀ ਖ਼ੁਦਾਈ
ਸਾਡਾ ਤਾਂ ਕੰਮ ਹਸਮੁਖ ਰਹਿਣਾ, ਦਿਲ ਦੀ ਗੱਲ ਸੁਣਾਈ
ਜੰਮ-ਜੰਮ ਕੇ ਸੱਭ ਮਾਰੋ ਮੱਲਾਂ, ਕਰ ਕੇ ਨੇਕ ਕਮਾਈ
ਸ਼ਬਦ-ਸਾਂਝ ਦੇ ਪਾਤਰ ਜਿੰਨੇ, ਸੱਭ ਨੂੰ ਦਿਲੋਂ ਵਧਾਈ।
                                                              
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਮਿੰਟੂ ਬਰਾੜ


ਅਜ ਸ਼ਬਦ ਸਾਂਝ ਦੀ ਦੂਜੀ ਵਰ੍ਹੇਗੰਢ ਮੌਕੇ ਜਦੋਂ ਵਧਾਈਆਂ ਦੇਣ ਲਈ ਕਲਮ ਚੁੱਕੀ ਤਾਂ ਵਧਾਈਆਂ ਨਾਲੋਂ ਵੱਧ ਪਰਦੇ ਦੇ ਪਿਛਲੀ ਕਹਾਣੀ ਸ਼ਬਦ ਸਾਂਝ ਦੇ ਪਾਠਕਾਂ ਨਾਲ ਸਾਂਝੀ ਕਰਨੀ ਨੂੰ ਦਿਲ ਕੀਤਾ। ਅਜ ਤੋਂ ਦੋ ਕੇ ਵਰ੍ਹੇ ਪਹਿਲਾਂ ਰਿਸ਼ੀ ਨੇ ਅਣਗੋਲੀਆਂ ਤੇ ਖ਼ੂਬਸੂਰਤ ਕਲਮਾਂ ਜੋ ਕਿ ਭੀੜ ਵਿੱਚ ਕਿਸੇ ਨੂੰ ਦਿਖਾਈ ਨਹੀਂ ਦੇ ਰਹੀਆਂ ਸਨ, ਨੂੰ ਦੁਨੀਆਂ ਸਾਹਮਣੇ ਲਿਆਉਣ ਦੀ ਭਾਵਨਾ ਨਾਲ ਇਹ ਬਲੋਗ ਸ਼ੁਰੂ ਕੀਤਾ ਸੀ। ਪਰ ਕਹਿੰਦੇ ਹਨ ਕਿ ਸੱਚੇ ਦਿਲ ਨਾਲ ਕੀਤੀ ਮਿਹਨਤ ਸਦਾ ਹੀ ਰੰਗ ਲਿਆਉਂਦੀ ਹੈ ਤੇ ਅਜ ਇਹ ਹੀ ਸਾਬਤ ਹੋ ਗਿਆ ਹੈ।ਅਜ ਇਹ ਬਲੋਗ ਦੁਨੀਆਂ ਭਰ ਵਿੱਚ ਪੜ੍ਹਿਆ ਜਾਂਦਾ ਹੈ ਤੇ ਕਹਿੰਦੀਆਂ-ਕਹਾਉਂਦੀਆਂ ਕਲਮਾਂ ਇਸ ਬਲੋਗ ਤੇ ਛਪਣ ਚ ਮਾਣ ਮਹਿਸੂਸ ਕਰਦਿਆਂ ਹਨ।


ਪਰ ਜਿਸ ਗਲ ਨੇ ਮੈਨੂੰ ਪ੍ਰਭਾਵਿਤ ਕੀਤਾ ਉਹ ਇਹ ਹੈ ਕਿ ਪਿਛਲੇ ਦੋ ਵਰ੍ਹਿਆਂ ਤੋਂ ਰਿਸ਼ੀ ਜ਼ਿੰਦਗੀ ਦੇ ਇਕ ਇਹੋ ਜਿਹੇ ਪੜਾਅ ਚੋਂ ਗੁਜਰ ਰਿਹਾ ਹੈ, ਜਿਸ ਵਿੱਚ ਰੋਜੀ-ਰੋਟੀ ਦੇ ਲਾਲਿਆਂ ਦੇ ਨਾਲ ਨਾਲ ਭਵਿੱਖ ਬਾਰੇ ਚਿੰਤਨ ਤੋਂ ਬਾਹਰ ਨਿਕਲ ਕੇ ਸੋਚਣਾ ਨਾ ਮੁਮਕਿਨ ਹੁੰਦਾ ਹੈ। ਦੋ ਕੁ ਵਰ੍ਹੇ ਪਹਿਲਾਂ ਰਿਸ਼ੀ ਨੇ ਪੰਜਾਬ ਵਿੱਚ ਆਪਣਾ ਚਲਿਆ-ਚਲਾਇਆ ਬਿਜਨੈੱਸ ਛੱਡ ਕੇ ਆਪਣੇ ਤੇ ਆਪਣਿਆਂ ਬੱਚਿਆਂ ਦੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਨੂੰ ਆਪਣੀ ਕਰਮ ਭੂਮੀ ਚੁਣਿਆ ਸੀ। ਉਸ ਫ਼ੈਸਲੇ ਨੂੰ ਭਾਵੇਂ ਹਾਲੇ ਤਕ ਰਿਸ਼ੀ ਸਮਝ ਨਹੀਂ ਸਕਿਆ ਕਿ ਇਹ ਫ਼ੈਸਲਾ ਸਹੀ ਸੀ ਜਾਂ ਗ਼ਲਤ? ਪਰ ਇਹੋ ਜਿਹੀਆਂ ਹਾਲਾਤਾਂ ਵਿੱਚ ਜੇ ਕੋਈ ਬੰਦਾ ਸਾਹਿਤ ਅਤੇ ਮਾਂ ਬੋਲੀ ਲਈ ਇੰਨਾ ਵਕਤ ਕੱਢਦਾ ਹੈ ਤਾਂ ਇਹੋ ਜਿਹੇ ਬੰਦੇ ਦੀ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ।

ਮਿੰਟੂ ਬਰਾੜ    


ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਅਮਨਦੀਪ ਸਿੰਘ ਸਿੱਧੂ

ਹਰਮਨ ਰੇਡੀਉ ਵਲੋਂ "ਸ਼ਬਦ ਸਾਂਝ" ਨੂੰ ਇੰਟਰਨੈਟ ਤੇ ਆਪਣੀ ਹੋਂਦ ਕਾਇਮ ਕਰਨ ਦੇ ਦੋ ਸਾਲ ਪੂਰੇ ਹੋਣ ਦੀ ਬਹੁਤ-ਬਹੁਤ ਵਧਾਈ ਹੋਵੇ। ਰਿਸ਼ੀ ਅਤੇ ਸੁਨੀਲ ਦੇ ਇਸ ਉੱਦਮ ਨੂੰ ਸਾਰਿਆਂ ਨੇ ਬਹੁਤ ਵੱਡਾ ਹੁੰਗਾਰਾ ਭਰਿਆ ਹੈ ਅਤੇ ਲਗਾਤਾਰ ਆਪਣੀਆਂ ਲਿਖਤਾਂ ਭੇਜ ਕੇ ਪਾਠਕਾਂ ਨੂੰ "ਸ਼ਬਦ ਸ਼ਾਂਝ" ਨਾਲ ਜੋੜੀ ਰੱਖਿਆ ਹੈ। ਉਮੀਦ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਲਿੱਪੀ ਅਤੇ ਸੱਭਿਅਕ ਲਿਖਤਾਂ ਦੇ ਪ੍ਰਸਾਰ ਨੂੰ ਇਸ ਬਲੌਗ ਰਾਹੀਂ ਮਾਣ ਮਿਲਦਾ ਰਹੇਗਾ

ਅਮਨਦੀਪ ਸਿੰਘ ਸਿੱਧੂ
ਹਰਮਨ ਰੇਡੀਉ ਆਸਟ੍ਰੇਲੀਆ
www.harmanradio.com

ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਸ਼ਮੀ ਜਲੰਧਰੀ


ਸਦੀਆਂ ਪੁਰਾਣਾ ਇਤਿਹਾਸ ਗਵਾਹ ਹੈ ਕਿ ਪੰਜਾਬ ਇੱਕ ਵਿਸ਼ਾਲ ਸੂਬਾ ਸੀ । ਸੰਨ 1947 ਵਿਚ ਇਸ ਦੇ ਦੋ ਟੋਟੇ ਹੋ ਗਏ । ਆਜ਼ਾਦੀ ਤੋਂ ਕੁਝ ਕੁ ਵਰ੍ਹਿਆਂ ਬਾਅਦ ਲਹਿੰਦੇ ਪੰਜਾਬ ਦੀ ਧਰਤੀ ਉੱਪਰ ਵੰਡ ਦੀਆਂ ਰੇਖਾਵਾਂ ਖਿੱਚ ਕੇ ਇਸ ਦੇ ਕਈ ਟੁਕੜੇ ਹੋਰ ਸੂਬਿਆਂ ਦੇ ਹਵਾਲੇ ਕਰ ਦਿੱਤੇ । ਅੱਜ ਦੁਨੀਆਂ ਦੇ ਨਕਸ਼ੇ ਉੱਪਰ ਪੰਜਾਬ ਦਾ ਭਗੌਲਿਕ ਆਕਾਰ ਬੇਸ਼ਕ ਬਹੁਤ ਬਹੁਤ ਛੋਟਾ ਹੈ, ਪਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਇਸ ਛੋਟੇ ਜਿਹੇ ਪੰਜਾਬ ਦੀਆਂ ਹੱਦਾਂ ਨੂੰ ਪੂਰੀ ਦੁਨੀਆਂ ਵਿੱਚ ਫੈਲਾ ਦਿੱਤਾ ਹੈ । ਪ੍ਰਦੇਸਾਂ ਵਿੱਚ ਵਸਦੇ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਨਾਲ ਰੱਜ ਕੇ ਮੋਹ ਪਾਲਿਆ । ਆਪਣੀਆਂ ਸਾਹਿਤਕ ਸਰਗਰਮੀਆਂ ਰਾਹੀਂ ਦੁਨੀਆਂ ਦੇ ਹਰ ਦੇਸ਼ ਨੂੰ ਆਪਣੀ ਬੁੱਕਲ 'ਚ ਲੈ ਲਿਆ । ਰੇਡੀਓ, ਟੈਲੀਵੀਜ਼ਨ ਅਤੇ ਅਖਬਾਰਾਂ ਰਾਹੀਂ ਦੇ ਮਾਧਿਅਮ ਰਾਹੀਂ ਪੰਜਾਬੀ ਨੂੰ ਇੱਕ ਨਵੀਂ ਰੂਹ ਦਿੱਤੀ । 

ਆਸਟ੍ਰੇਲੀਆ ਵਿੱਚ ਪੰਜਾਬੀ ਇੰਟਰਨੈੱਟ ਮੈਗਜ਼ੀਨ ਸ਼ਬਦ ਸਾਂਝ ਵੀ ਇਸ ਲੜੀ ਦਾ ਇੱਕ ਵਿਸ਼ੇਸ਼ ਹਿੱਸਾ ਹੈ । ਪੰਜਾਬੀ ਲਿਖਾਰੀ ਰਿਸ਼ੀ ਗੁਲਾਟੀ ਦੁਆਰਾ ਚਲਾਇਆ ਜਾ ਰਿਹਾ ਇਹ ਇੰਟਰਨੈੱਟ ਮੈਗਜ਼ੀਨ ਪੰਜਾਬੀਅਤ ਦਾ ਮਾਣ ਹੈ । ਰਿਸ਼ੀ ਹੋਰਾਂ ਦੀ ਮਿਹਨਤ ਅਤੇ ਲਗਨ ਸਦਕਾ ਇਹ ਮੈਗਜ਼ੀਨ ਅੱਜ ਦੋ ਸਾਲ ਪੂਰੇ ਕਰ ਚੁੱਕਾ ਹੈ । ਸੋ, ਇਸ ਮੁਬਾਰਕ ਮੌਕੇ 'ਤੇ ਰਿਸ਼ੀ ਵਧਾਈ ਦਾ ਹੱਕਦਾਰ ਹੈ । ਪਿਛਲੇ ਦੋ ਸਾਲਾਂ ਦੌਰਾਨ ਜਿੱਥੇ ਸ਼ਬਦ ਸਾਂਝ ਨੇ ਨਾਮਵਰ ਹਸਤੀਆਂ ਦੀਆਂ ਰਚਨਾਵਾਂ ਛਾਪ ਕੇ ਫਖ਼ਰ ਮਹਿਸੂਸ ਕੀਤਾ ਹੈ, ਉੱਥੇ ਹੀ ਨਵੇਂ ਉੱਭਰ ਰਹੇ ਲਿਖਾਰੀਆਂ ਨੂੰ ਹੱਲਾਸ਼ੇਰੀ ਵੀ ਦਿੱਤੀ ਹੈ । ਸੋ, ਸ਼ਬਦ ਸਾਂਝ ਦੀ ਇਸ ਵਧੀਆ ਕਾਰਗੁਜ਼ਾਰੀ ਲਈ ਆਓ ਮਿਲ ਕੇ ਮੁਬਾਰਕਬਾਦ ਦੇਈਏ ਤਾਂ ਕਿ ਅੱਗੇ ਹੋਰ ਮਾਂ ਬੋਲੀ ਦੀ ਡੱਟ ਕੇ ਪਹਿਰੇਦਾਰੀ ਕਰ ਸਕੇ...

ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਹਰਮੰਦਰ ਕੰਗ

ਬਹੁਤ ਬਹੁਤ ਮੁਬਾਰਕਬਾਦ ਰਿਸ਼ੀ ਵੀਰ......keep it up....
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਮੇਜਰ ਮਾਂਗਟ

ਬਹੁਤ ਬਹੁਤ ਮੁਬਾਰਕਾਂ ਗੁਲਾਟੀ ਸਾਹਿਬ

ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਰਾਜੂ ਹਠੂਰੀਆ

ਬਹੁਤ ਬਹੁਤ ਵਧਾਈਆਂ ਰਿਸ਼ੀ ਵੀਰ ਜੀ .......ਦੁਆ ਕਰਦੇ ਹਾਂ `ਸ਼ਬਦ ਸਾਂਝ ` ਦਾ ਘੇਰਾ ਹੋਰ ਵੀ ਵਿਸ਼ਾਲ ਹੋਵੇ ਤੇ ਹਮੇਸ਼ਾ ਬੁਲੰਦੀਆਂ ਨੂੰ ਛੋਂਹਦਾ ਰਹੇ...
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਮਨਦੀਪ ਖੁਰਮੀ, ਹਿੰਮਤਪੁਰਾ

ਬਾਈ ਰਿਸ਼ੀ ਜੀ, ਬਹੁਤ ਬਹੁਤ ਵਧਾਈਆਂ... ਮੁੜ ਕੇ ਪਿੱਛੇ ਨਾ ਦੇਖੀਂ... ਭਜਾਈ ਚੱਲ ਘੋੜਾ ਕਦੇ ਤਾਂ ਪਿੰਡ ਆਊਗਾ...

ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਗਿੰਨੀ ਸੱਗੂ

ਮੁਬਾਰਕਾਂ ਐਡੀਟਰ ਸਾਹਿਬ
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਅੰਗਰੇਜ਼ ਸੇਖਾ

Gulati sahb congratulation,,,,,,,,,
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਜਤਿੰਦਰ ਲਸਾੜਾ

Dear Rishi Gulati Ji, Congratulations...!!!


_./'\._¸¸.•¤**¤•.¸.•¤**¤•. .*•¤¸.•¤**¤•. 
*•. .•* ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕਾਂ .....
/.•*•.\ ¸..•¤**¤•.,.•¤**¤•.*.*¤¸.•¤**¤•.
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਸਮਸ਼ੇਰ ਸਿੰਘ ਸੰਧੂ

Many many Congratulations. It speaks volumes of your great efforts & love for your mother tongue- PUNJABI.
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਸ਼ੈਲੀ ਅਰੋੜਾ

ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਪਾਠਕਾਂ ਤੇ ਲੇਖਕਾਂ ਨੂੰ ਤੇ ਧੰਨਵਾਦ ਸੰਪਾਦਕ ਟੀਮ ਦਾ ਵੀ...!!
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਦਲਵੀਰ ਸੁਮਨ ਹਲਵਾਰਵੀ

ਮੇਰੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਕਬੂਲ ਕਰਨਾ ਰਿਸ਼ੀ ਜੀ... Wish you all the sucess and best wishes for the future.
ਹੋਰ ਪੜੋ...

ਸ਼ਬਦ ਸਾਂਝ ਦੇ ਦੋ ਵਰ੍ਹੇ.......... ਤੇਜਸ਼ਦੀਪ ਸਿੰਘ

ਮੁਬਾਰਕਾਂ ਰਿਸ਼ੀ ਜੀ
ਹੋਰ ਪੜੋ...

ਸ਼ਬਦ ਸਾਂਝ" ਦੇ ਦੋ ਵਰ੍ਹੇ.......... ਹਰਵਿੰਦਰ ਪਾਲ

ਸ਼ਬਦ ਸਾਂਝ" ਦੇ ਦੋ ਵਰ੍ਹੇ ਮੁਕੰਮਲ ਹੋਣ 'ਤੇ ਸਭ ਵੀਰਾਂ ਨੂੰ ਬਹੁਤ ਬਹੁਤ ਵਧਾਈ ..
ਹੋਰ ਪੜੋ...